ਤੁਹਾਡੇ ਸਵੈਪ ਦਾ ਨਵੀਨੀਕਰਨ ਸਾਰੇ ਨਵੀਨੀਕਰਨਾਂ ਲਈ ਜ਼ਰੂਰੀ ਨਹੀ ਹੈ। ਤੁਸੀਂ ਇਸ ਸਥਿਤੀ ਤੇ ਆ ਗਏ ਹੋ, ਕਿਉਕਿ ਇੰਸਟਾਲੇਸ਼ਨ ਕਾਰਜ ਨੇ ਇਹ ਖੋਜਿਆ ਹੈ ਕਿ ਇੰਸਟਾਲੇਸ਼ਨ ਨੂੰ ਜਾਰੀ ਰੱਖਣ ਲਈ ਤੁਹਾਡੇ ਕੋਲ ਲੋਡ਼ੀਦੀ ਮੈਮੋਰੀ ਨਹੀ ਹੈ।
ਤੁਸੀਂ ਇੱਥੇ ਆਪਣੀ ਹਾਰਡ-ਡਿਸਕ ਤੇ ਸਵੈਪ ਫਾਇਲ ਬਣਾਉਣ ਲਈ ਚੋਣ ਕਰ ਸਕਦੇ ਹੋ। ਸਵੈਪ ਫਾਇਲ ਵਰਚੁਅਲ ਮੈਮੋਰੀ ਦੇ ਤੌਰ ਤੇ ਵਰਤੀ ਜਾਦੀ ਹੈ ਅਤੇ ਇਹ ਤੁਹਾਡੇ ਸਿਸਟਮ ਦੀ ਕਾਰਜਕੁਸ਼ਤਾ ਨੂੰ ਵਧਾ ਦਿੰਦੀ ਹੈ।
ਜੇਕਰ ਤੁਸੀਂ ਇਸ ਨਵੀਨੀਕਰਨ ਦੌਰਾਨ ਇੱਕ ਸਵੈਪ ਫਾਇਲ ਨਹੀ ਬਣਾਉਣਾ ਚਾਹੁੰਦੇ ਹੋ, ਤੁਸੀਂ ਇੰਸਟਾਲੇਸ਼ਨ ਨੂੰ ਛੱਡਣਾ ਚਾਹੋਗੇ ਅਤੇ ਜ਼ਰੂਰੀ ਫਾਇਲ ਖੁਦ ਬਣਾਉਣੀ ਪਸੰਦ ਕਰੋਗੇ।
ਸਵੈਪ ਫਾਇਲ ਬਣਾਉਣ ਲਈ, ਪਾਸੇ ਦਾ ਬਟਨ ਸਵੈਪ ਫਾਇਲ ਬਣਾਉ ਚੁਣੋ।
ਅੱਗੇ, ਆਪਣੇ ਮਾਊਸ ਨਾਲ, ਭਾਗ ਚੁਣੋ, ਜਿੱਥੇ ਸਵੈਪ ਫਾਇਲ ਰੱਖੀ ਜਾਵੇਗੀ।
ਸਵੈਪ ਫਾਇਲ ਦਾ ਆਕਾਰ (ਮੈਬਾ ਵਿੱਚ) ਦਿੱਤੇ ਖਾਨੇ ਵਿੱਚ ਦਿਉ।